Reviews from our customers

See how we take care of our customers' experience with reliability, top quality and more

ਮੇਰੀ ਧੀ ਪ੍ਰਭ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਅਤੇ ਜਦੋਂ ਉਹ 3 ਸਾਲ ਦੀ ਸੀ ਤਾਂ ਉਸਨੂੰ ਔਟਿਜ਼ਮ ਦਾ ਪਤਾ ਲੱਗਾ। ਇਸ ਲਈ ਮੈਂ ਆਯੂਸ਼ ਸੈਂਟਰ ਵਿੱਚ ਉਸਦੀ ਥੈਰੇਪੀ ਸ਼ੁਰੂ ਕੀਤੀ। ਸਟਾਫ ਬਹੁਤ ਸਹਿਯੋਗੀ ਹੈ ਕਿਉਂਕਿ ਜਦੋਂ ਮੇਰੀ ਧੀ ਨੂੰ ਕਿਸੇ ਸਮਝ ਜਾਂ ਸੰਚਾਰ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਮੈਂ ਆਸਾਨੀ ਨਾਲ ਉਹਨਾਂ ਤੱਕ ਪਹੁੰਚ ਕਰ ਸਕਦਾ ਹਾਂ ਅਤੇ ਉਹ ਇਸਨੂੰ ਹੱਲ ਕਰਨ ਲਈ ਕੰਮ ਕਰਦੇ ਹਨ। ਮੇਰੀ ਧੀ ਪ੍ਰਭ ਨੇ ਨਾ ਸਿਰਫ ਸਭ ਕੁਝ ਪਛਾਣਿਆ ਬਲਕਿ ਆਪਣੀ LKG ਕਲਾਸ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਆਯੂਸ਼ ਥੈਰੇਪਿਸਟ। ਮੈਂ ਕਿਸੇ ਨੂੰ ਵੀ ਇਸਦੀ ਸਿਫਾਰਸ਼ ਕਰਾਂਗਾ। ਸੇਵਾ ਦੀ ਗੁਣਵੱਤਾ ਕਿਸੇ ਵੀ ਹੋਰ ਥੈਰੇਪੀ ਕੇਂਦਰਾਂ ਨਾਲੋਂ ਬਿਹਤਰ ਹੈ। ~ Anmolpreet K
My child name is rohit. He has been taking treatment for autism in this centre we got good difference in hyper control and behavioral issues we are using therapies from past 7 months we are seen lots of changes, stop teech biting, improve eye contact. I am happy with the treatment doing here. This centre is really a result oriented. Thankyou, ayush speech nd hearing clinic for my child betterment. ~ paramjit s
One of the best and result oriented centre for speech therapy and autism treatment in hoshiarpur. Very friendly and cooperative staff... I really thankful to ayush for giving such a type of facilities related to autism in hoshiarpur......I was really worried about my child health before ...after joining ayush in hoshiarpur i saw amazing results within 1 month I highly recommend ayush hoshiarpur for speech and autism treatment . ~ simran K
As per my personal experience this is the best centre for helping child regarding Autism & Speech related problems in kids. Staff is good & Co-operative.All staff handles each child specifically as per his/her needs. Parents in need should at-least give one visit for a genuine advice. Very highly recommended.🙏 ~ KULJINDER K
One of the result for speech therapy and autism treatment in hoshiarpur ~ Rekha R
One of the result oriented centre for speech therapy and autism treatment in Hoshiarpur. ~ Preeti S
Best centre for speech therapy and autism treatment In Hoshiarpur, ~ samesh t
Best centre for speech therapy and autism treatment in Hoshiarpur. ~ Sharn P
ਮੈਂ ਅਤੇ ਮੇਰਾ ਪਤੀ ਦੋਵੇਂ ਕੰਪਨੀ ਵਿਚ ਕੰਮ ਕਰਦੇ ਹਾਂ l ਮੇਰਾ ਬੱਚਾ 2 ਸਾਲ ਦਾ ਹੈ l ਜਿਨੂੰ ਸ਼ੁਰੂ ਤੋਂ ਅਸੀਂ ਦਾਦਾ ਦਾਦੀ ਕੋਲ ਰਹਿਣ ਦਿੱਤਾ ਸੀ l ਕੰਮ ਦੇ load ਕਾਰਨ ਅਸੀਂ ਆਪਣੇ ਬੱਚੇ ਵੱਲ ਜਿਆਦਾ ਧਿਆਨ ਨਹੀਂ ਦਿੱਤਾ l ਜਿਸ ਕਾਰਨ ਮੇਰਾ ਬੱਚਾ ਬਹੁਤ ਚਿੜਚਿੜਾ ਹੋ ਗਿਆ ਸੀ l ਉਹ ਕਿਸੇ ਨਾਲ ਵੀ ਗੱਲ ਬਾਤ ਨਹੀਂ ਕਰਦਾ ਸੀ, ਨਾ ਕਿਸੇਦੀ ਸੁਣਦਾ, ਤੇ ਨਾ ਕਿਸੇ ਨਾਲ ਖੇਡਦਾ ਸੀ l ਕਿਸੇ ਕੋਲ ਵੀ ਨਹੀਂ ਜਾਦਾ ਸੀ l ਅਗਰ ਅਸੀਂ ਉਸਨੂੰ ਕਿਤੇ ਲੈ ਕੇ ਜਾਂਦੇ ਤਾ ਉਹ ਟਿਕ ਕੇ ਨਹੀਂ ਬੈਠਦਾ ਸੀl ਐਨਾ ਹਰਕਤਾਂ ਨੂੰ ਵੇਖ ਕੇ ਅਸੀਂ ਬਹੁਤ ਪਰੇਸ਼ਾਨ ਸੀ, ਫਿਰ ਸਾਨੂੰ ਕਿਸੇ ਸਕੂਲ teacher ਨੇ ਦੱਸਿਆ l ਕਿ ਇਸ ਨੂੰ ਔਟਿਜ਼ਮ ਦੇ ਲੱਛਣ ਹਨ l ਫਿਰ ਅਸੀਂ ਇਸ ਨੂੰ therapy ਕਰਵਾਓਣ ਬਾਰੇ ਸੋਚਿਆ l ਅਤੇ ਅਸੀਂ ਆਯੂਸ਼ ਸੈਂਟਰ ਜੋ ਕਿ ਹੁਸ਼ਿਆਰਪੁਰ ਵਿਚ ਹੈ ਇਸਨੂੰ ਲੈਕੇ ਜਾਣਾ ਸ਼ੁਰੂ ਕੀਤਾ l ਅਤੇ ਮੇਰੇ ਬੱਚੇ ਨੂੰ 6 ਮਹੀਨੇ ਹੋ ਗਏ ਹਨ l ਉਹ ਆਯੂਸ਼ ਸੈਂਟਰ ਵਿਚ therapy ਲੈ ਰਿਹਾ ਹੈ l ਉਸ ਵਿਚ ਬਹੁਤ ਫਰਕ ਹੈ, ਹੁਣ ਉਹ ਮੇਰੀ ਗੋਦੀ ਵਿਚ ਟਿਕ ਕੇ ਬੈਠਦਾ ਹੈ l ਦੂਜਿਆਂ ਨਾਲ ਖੇਡਦਾ ਵੀ ਆ, ਅਤੇ ਸਾਡੀ ਗੱਲ ਵੀ ਸੁਣਦਾ hai l ਇਸ ਲਈ ਮੈਂ ਆਯੂਸ਼ ਸੈਂਟਰ ਦੀ ਬਹੁਤ ਧੰਨਵਾਦੀ ਹਾਂ, ਕਿ ਮੇਰੇ ਬੱਚੇ ਨੂੰ ਇਸ ਯੋਗ ਬਣਾਇਆ l ~ Rekha G
ਮੇਰੇ ਬੱਚੇ ਦਾ ਨਾ ਮਾਨਵ ਹੈ l ਜਦ ਮੇਰਾ ਬੱਚਾ ਤਿੰਨ ਸਾਲ ਦਾ ਸੀ, ਉਹ ਬਹੁਤ ਅਜੀਬ ਅਜੀਬ ਹਰਕਤਾਂ ਕਰਦਾ ਸੀ l ਉਹ ਨਾ ਤਾਂ ਕਿਸੇ ਨਾਲ ਖੇਡਦਾ ਸੀ,ਨਾ ਤਾਂ ਖੁਸ਼ ਹੁੰਦਾ ਸੀ, ਕੁਝ ਵੀ ਪੁੱਛ ਲਓ ਬਸ ਖੜਾ ਦੇਖਦਾ ਰਹਿੰਦਾ ਸੀ। ਨਾ ਤਾਂ ਕੋਈ ਜਵਾਬ ਦਿੰਦਾ ਸੀ l ਮੈਂ ਆਪਣੇ ਘਰ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਹਜੇ ਛੋਟਾ ਹੈ ਹੌਲੀ ਹੌਲੀ ਠੀਕ ਹੋ ਜਾਵੇਗਾ। ਇਦਾਂ ਹੀ ਸਮਾਂ ਬੀਤ ਦਾ ਗਿਆ ਪਰ ਉਸ ਵਿੱਚ ਕੋਈ ਫਰਕ ਨਜ਼ਰ ਨਹੀਂ ਆਇਆ l ਫੇਰ ਮੈਂ ਹੋਰ ਇੰਤਜ਼ਾਰ ਨਾ ਕਰ ਦਿਆ ਹੋਇਆ ਉਸ ਨੂੰ ਡਾਕਟਰ ਕੋਲ ਲੈ ਗਈ l ਡਾਕਟਰ ਨੇ ਉਸ ਦੀ ਪੂਰੀ ਜਾਂਚ ਕੀਤੀ, ਮੈਨੂੰ ਦੱਸਿਆ ਮੇਰਾ ਬੱਚਾ ਆਟਿਸਟਿਕ ਹੈ l ਇਹ ਸੁਣ ਕੇ ਅਸੀਂ ਬਹੁਤ ਹੀ ਹੈਰਾਨ ਹੋ ਗਏ l ਘਰ ਜਾ ਕੇ ਆਪਸ ਵਿੱਚ ਸਲਾਹ ਕਰਕੇ ਅਸੀਂ ਇੰਟਰਨੈਟ ਤੇ ਆਯੂਸ਼ ਸਪੀਚ ਥੈਰਪੀ ਬਾਰੇ ਪੜ੍ਹਿਆ ਅਤੇ ਅਸੀਂ ਫੈਸਲਾ ਕੀਤਾ ਥੈਰਪੀ ਲੈਣ ਦਾ l ਅਸੀਂ ਬੱਚੇ ਨੂੰ ਲੈ ਕੇ ਆਯੂਸ਼ ਸਪੀਚ ਸੈਂਟਰ ਗਏ ਤੇ ਉਨਾਂ ਨੇ ਬੱਚੇ ਦੀ ਪੂਰੀ ਜਾਣਕਾਰੀ ਲਿੱਤੀ ਤੇ ਉਹਨਾਂ ਨੇ ਸਾਰਾ ਕੁਝ ਸਮਝਾਇਆ ਸਾਡੇ ਬੱਚੇ ਵਿੱਚ ਕਿਹੜੀ ਕਿਹੜੀ ਸਮੱਸਿਆਵਾਂ ਹਨ, ਸਮਾਂ ਨਾ ਗਵਾਂਦਿਆਂ ਹੋਇਆਂ ਅਸੀਂ ਥੈਰੇਪੀ ਲੈਣੀ ਸ਼ੁਰੂ ਕਰ ਦਿੱਤੀ ਥੋੜੇ ਹੀ ਸਮੇਂ ਵਿੱਚ ਮੈਨੂੰ ਮੇਰੇ ਬੱਚੇ ਵਿੱਚ ਫਰਕ ਦਿਸਣ ਲੱਗਾ ਮੈਂ ਸਾਰਿਆਂ ਨੂੰ ਇਹ ਸਲਾਹ ਦਿੰਦੀ ਹਾਂ ਸਮਾਂ ਨਾ ਗਵਾ ਕੇ ਆਪਣੇ ਬੱਚੇ ਨੂੰ ਆਯੂਸ਼ ਸਪੀਚ ਸੈਂਟਰ ਜਰੂਰ ਦਿਖਾ ਦਵੋ ਮੈਂ ਆਯੂਸ਼ ਸਪੀਚ ਸੈਂਟਰ ਨੂੰ ਬਹੁਤ ਧੰਨਵਾਦ ਕਰਦੀ ਹਾਂ l ~ Komal
ਮੇਰੇ ਬੱਚੇ ਦੀ ਉਮਰ ਪੰਜ ਸਾਲ ਹੈ | ਜਦੋਂ ਉਹ ਚਾਰ ਸਾਲ ਦਾ ਹੋਇਆ ਅਸੀਂ ਉਸ ਦੇ ਸੁਭਾਅ ਵਿੱਚ ਬਹੁਤ ਬਦਲਾਵ ਮਹਿਸੂਸ ਕੀਤਾ, ਪੂਰਾ ਸਮਾਂ ਉਹ ਕੁਝ ਕੁਝ ਬੋਲਦਾ ਹੀ ਰਹਿੰਦਾ ਸੀ, ਬਿਨਾਂ ਮਤਲਬ ਤੋਂ ਕੋਈ ਕੁਝ ਪੁੱਛੇ ਤਾਂ ਉਸੀ ਦੀ ਕਹੀ ਗੱਲ ਨੂੰ ਦੁਹਰਾ ਦਿੰਦਾ ਸੀ l ਬਿਲਕੁਲ ਵੀ ਟਿਕ ਕੇ ਨਹੀਂ ਬੈਠਦਾ ਸੀ l ਉਸ ਵਿੱਚ ਜਮਾਂ ਵੀ ਧੀਰਜ ਨਹੀਂ ਸੀ ਕਿਸੇ ਵੀ ਚੀਜ਼ ਨੂੰ ਮਨਾ ਕਰੀਏ ਤਾਂ ਉਹ ਗੁੱਸੇ ਵਿੱਚ ਆ ਕੇ ਚੀਜ਼ਾਂ ਸੁੱਟਦਾ ਤੋੜ ਫੋੜ ਕਰਦਾ ਸੀ l ਅਸੀਂ ਬਹੁਤ ਪਰੇਸ਼ਾਨ ਹੋ ਗਏ ਸੀ l ਮੇਰੇ ਘਰ ਵਾਲਿਆਂ ਦੇ ਕਹਿਣ ਤੇ ਮੈਂ ਇਸ ਨੂੰ ਡਾਕਟਰ ਦੇ ਦਿਖਾਇਆ ਡਾਕਟਰ ਨੇ ਜਾਂਚ ਕਰਕੇ ਦੱਸਿਆ ਮੇਰੇ ਬੱਚੇ ਵਿੱਚ ਔਟਿਜ਼ਮ ਦੇ ਲਛਣ ਹਨ ਅਤੇ ਥੈਰਪੀ ਦੀ ਲੋੜ ਹੈ ਜੇ ਇਸ ਨੂੰ ਥੈਰਪੀ ਨਾ ਦਿੱਤੀ ਗਈ ਤਾਂ ਇਸ ਦਾ ਇਹ ਸੁਭਾਅ ਹੋਰ ਵੱਧ ਜਾਵੇਗਾ। ਸਾਨੂੰ ਉਨਾਂ ਨੇ ਆਯੂਸ਼ ਸਪੀਚ ਸੈਂਟਰ ਜਾਣ ਦੀ ਸਲਾਹ ਦਿੱਤੀ l ਅਸੀਂ ਅਯੂਸ਼ ਸਪੀਚ ਸੈਂਟਰ ਗਏ ਤੇ ਉਨਾਂ ਨੇ ਮੇਰੇ ਬੱਚੇ ਦੀ ਪੂਰੀ ਜਾਣਕਾਰੀ ਲਿੱਤੀ। ਮੇਰੇ ਬੱਚੇ ਦੀ ਜਾਂਚ ਕੀਤੀ ਅਤੇ ਮੈਨੂੰ ਦੱਸਿਆ ਕਿ ਮੇਰਾ ਬੱਚਾ ਆਟਿਸਟਿਕ ਹੈ l ਇਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਗੱਲ ਸਾਂਝਾ ਕਰਕੇ ਥੈਰਪੀ ਲੈਣ ਦਾ ਫੈਸਲਾ ਕੀਤਾ l ਰੋਜਾਨਾ ਦੋ ਘੰਟਿਆਂ ਦਾ ਸੈਸ਼ਨ ਲੈਣ ਤੋਂ ਬਾਅਦ ਮੇਰੇ ਬੱਚੇ ਵਿੱਚ ਬਹੁਤ ਫਰਕ ਨਜ਼ਰ ਆਇਆ l ਹੁਣ ਉਹ ਟਿਕ ਕੇ ਵੀ ਬੈਠਦਾ ਅਤੇ ਗੱਲਾਂ ਨੂੰ ਘੱਟ ਦੋਹਰਾਉਂਦਾ ਹੈ l ਖੈਰਪੀ ਲੈਣ ਦਾ ਫੈਸਲਾ ਮੇਰੇ ਬੱਚੇ ਲਈ ਬਹੁਤ ਚੰਗਾ ਸਾਬਿਤ ਹੋਇਆ l ਮੈਂ ਬਹੁਤ ਧੰਨਵਾਦੀ ਹਾਂ ਆਯੂਸ਼ ਸਪੀਚ ਸੈਂਟਰ ਦਾ ਜਿਨਾਂ ਨੇ ਮੇਰਾ ਪੂਰਾ ਸਹਿਯੋਗ ਦਿੱਤਾ l ~ Sami G
ਔਟਿਜ਼ਮ ਜਿਸ ਦਾ ਨਾ ਤੱਕ ਵੀ ਮੈਨੂੰ ਨਹੀਂ ਪਤਾ ਸੀ ਕਿ ਇਸ ਤਰਾਂ ਦਾ ਵੀ ਕੁਝ ਹੁੰਦਾ ਹੈ l ਮੇਰਾ ਬੱਚਾ 7 ਸਾਲ ਦਾ ਸੀ l ਉਹ ਨਾ ਤਾ ਟਿਕ ਕੇ ਬੈਠਦਾ ਸੀ ਤੇ ਨਾ ਹੀ ਮੇਰੇ ਵੱਲ ਜਿਆਦਾ ਵੇਖਦਾ ਸੀ l ਤੇ ਉਸ ਦਾ ਨਾਮ ਵਾਰ ਵਾਰ ਲੈਣ ਤੇ ਵੀ ਕੋਈ ਉੱਤਰ ਨਹੀਂ ਦਿੰਦਾ ਸੀ l ਮੈ ਸੋਚਿਆਂ ਕਿ ਮੇਰਾ ਬੱਚਾ ਸ਼ਰਾਰਤੀ ਆ ਇਸ ਕਰਕੇ ਮੈਨੂੰ ਇਸ ਗੱਲ ਦਾ ਪਤਾ ਉਸ ਦਿਨ ਲੱਗਿਆ, ਜਿਸ ਦਿਨ ਮੈ ਬਾਜ਼ਾਰ ਵਿਚ ਸਾਮਾਨ ਖਰੀਦਣ ਗਈ ਸੀ l ਅਤੇ ਮੇਰੇ ਨਾਲ ਇਕ ਥੇਰਪਿਸਟ ਆ ਬੈਠੀ l ਸਾਡਾ ਦੋਵਾ ਦਾ ਸਫ਼ਰ ਤਕਰੀਬਨ 10 ਕੁ ਮਿੰਟ ਦਾ ਸੀ l ਕਿ ਉਸਨੇ ਗੱਲਾ ਵਿਚ ਮੈਨੂੰ ਮੇਰੇ ਬੱਚੇ ਦੀ ਸਮੱਸਿਆ ਬਾਰੇ ਦੱਸਿਆ ਕਿ ਤਹਾਡਾ ਬੱਚਾ ਔਟਿਜ਼ਮ ਤੋ ਸਫ਼ਰ ਕਰ ਰਿਹਾ ਹੈ l ਅਤੇ ਮੈਨੂੰ ਜਲਦੀ ਤੋ ਜਲਦੀ ਇਸ ਦੀ ਥੇਰਾਪੀ ਕਰਵਾਓਣ ਲਈ ਕਹਾ l ਅਤੇ ਮੈਨੂੰ ਆਯੂਸ਼ ਥੇਰਪੀ ਸੈਂਟਰ ਬਾਰੇ ਦੱਸਿਆ l ਮੈ ਆਪਣੇ ਬੱਚੇ ਨੂੰ ਆਯੂਸ਼ ਸੈਂਟਰਵਿਚ ਥੇਰਾਪੀ ਵਾਸਤੇ ਲੈ ਕੇ ਜਾਣਾ ਸ਼ੁਰੂ ਕੀਤਾ, ਪਹਿਲਾਂ ਤਾ ਮੈਨੂੰ ਡਰ ਸੀ ਕਿ ਪਤਾ ਨਹੀਂ ਮੇਰਾ ਬੱਚਾ ਠੀਕ ਹੋਵੇਗਾ ਕਿ ਨਹੀ? ਪਰ mainu 3 ਮਹੀਨੇ ਹੋ ਗਏ ਹਨ, ਮੇਰੇ ਬੱਚੇ ਵਿਚ ਬਹੁਤ ਫਰਕ ਹੈ l ਉਹ ਟਿਕ ਬੈਠਦਾ ਵੀ ਆ ਤੇ ਉਸਦਾ ਨਾਮ ਲੈਣ ਤੇ ਮੇਰੇ ਵੱਲ ਵੇਖਦਾ ਵੀ ਆ l ਉਸ ਥੋੜਾ ਥੋੜਾ ਬੋਲਣਾ ਵੀ ਸ਼ੁਰੂ ਕਰ ਦਿਤਾ ਆ l ਮੈਨੂੰ ਆਯੂਸ਼ ਸੈਂਟਰ ਵਿਚ ਆ ਕੇ ਮੇਰੇ ਬੱਚੇ ਵਿਚ ਬਹੁਤ ਫਰਕ ਦਿਖਿਆ ਅਤੇ ਇਕ ਉਮੀਦ ਦੀ ਕਿਰਨ ਦਿਖਾਈ ਦਿੱਤੀ l ਕਿ ਉਹ ਠੀਕ ਹੋ ਸਕਦਾ hai l ਆਯੂਸ਼ ਸੈਂਟਰ ਦਾ ਬਹੁਤ ਬਹੁਤ ਧਨਵਾਦ l🙏🙏 ~ Anjali S
ਮੇਰੇ ਬੱਚੇ ਦਾ ਨਾਮ ਅਜੂਨੀ ਹੈ। ਜੋ ਕਿ ਪੰਜ ਸਾਲ ਦੀ ਹੈ। ਅਸੀਂ ਕਨੈਡਾ ਦੇ ਰਹਿਣ ਵਾਲੇ ਹਾਂ। ਮੇਰੀ ਬੱਚੀ ਬਹੁਤ ਜਯਾਦਾ highper ਹੁੰਦੀ ਹੈ।highper ਹੋਣ ਤੋਂ ਬਾਅਦ ਉਹ ਆਪਣੇ ਆਪ ਨੂੰ ਨੁਕਸਾਨ ਵੀ ਕਰਦੀ ਹੈ। ਪਰ ਉਸਨੂੰ highper ਹੋਣ ਤੋਂ ਬਾਅਦ ਕੁਝ ਵੀ ਪਤਾ ਨਹੀਂ ਲਗਦਾ। ਅਸੀਂ ਕੁੱਝ ਮਹੀਨਿਆ ਬਾਅਦ ਪਿੰਡ ਗਏ ਉੱਥੇ ਸਾਡੇ ਕੁੱਝ relatives ਨੂੰ ਅਸੀਂ ਮਿਲ਼ੇ ਜਿਨ੍ਹਾਂ ਨਾਲ਼ ਮੈਂ ਅਜੂਣੀ ਬਾਰੇ ਗੱਲ ਕੀਤੀ ਅਤੇ ਮੈਨੂੰ ਫ਼ਿਰ ayush centre ਬਾਰੇ ਸਲਾਹ ਦਿੱਤੀ। ਮੈਂ ਆਪਣੀ ਬੇਟੀ ਨੂੰ ਲੈ ਕੇ ayush centre ਗਈ। ਜਿੱਥੇ ਮੈਂ ਆਪਣੀ ਬੇਟੀ ਨੂੰ ਦਿਖਾਇਆ ਅਤੇ ਓਹਨਾਂ ਨੇ ਮੈਨੂੰ ਸਮਜਇਆ ਕਿ ਅਜੂਨਿ ਨੂੰ ਔਟਿਸਮ ਦੀ ਪਰੋਬਲ ਹੈ ਜਿਸ ਕਰਕੇ ਉਹ ਜਾਯਦਾ highper ਹੁੰਦੀ ਹੈ। ਮੈਂ ਆਪਣੀ ਬੱਚੀ ਦਾ ayush centre ਵਿਚ ਟਰੀਟਮੈਂਟ ਸੁਰੂ ਕਰਵਾ ਦਿੱਤਾ। ਓਹਨਾਂ ਨੇ ਕੁਝ ਮਹੀਨੇ ਮੇਰੀ ਬੱਚੀ ਦਾ treatment ਕੀਤਾ। ਜਿਸ ਨਾਲ਼ ਮੇਰੀ ਬੱਚੀ ਵਿਚ ਕਾਫੀ ਸੁਧਾਰ ਹੋਇਆ। ਉਸਦਾ highper ਹੋਣਾ ਬੰਦ ਹੋ ਗਿਆ ਅਤੇ ਉਸਨੇ commands ਵੀ ਫੋਲੋ ਕਰਨੀਆ ਸੁਰੂ ਕਰ ਦਿੱਤੀਆਂ। ਮੈਨੂੰ ਇਹ ਸਭ ਵੇਖ ਕ ਬੋਹਤ ਖੁਸ਼ੀ ਹੋਈ। ਕਿ ਮੇਰੀ ਬੱਚੀ ਹੁਣ normal ਬੱਚਿਆ ਵਾਂਗ ਹੈ ।ayush centre ਦਾ ਸਟਾਫ਼ ਬਹੁਤ ਹੀ respectful ਅਤੇ careful ਹੈ। ਜੋ ਕਿ ਬੱਚਿਆ ਨੂੰ ਪਿਆਰ ਕਰਦਾ ਹੈ। ਅਤੇ ਓਹਨਾਂ ਦੀ ਦੇਖ ਭਾਲ ਕਰਦਾ ਹੈ। ਮੇਰੀ ਬੱਚੀ ਨੂੰ ਠੀਕ ਕਰਨ ਲਈ ਮੈ ayush centre ਦਾ ਧੰਨਵਾਦ ਕਰਦੀ ਹਾਂ। ਜਿਨ੍ਹਾਂ ਨੇ ਮੇਰੀ ਬੱਚੀ ਦਾ treatment ਕੀਤਾ ਅਤੇ ਓਹਨੂੰ normal ਬੱਚਿਆ ਦੀ ਤਰਾਂ ਬਣਾਇਆ। THANK YOU ALL AYUSH TEAM👍 ~ Narinder S
ਮੇਰੇ ਬੱਚੇ ਦਾ ਨਾਮ ਗੁਰਫਤਹਿ ਹੈ। ਜੋ ਕਿ autism ਹੈ। ਅਸੀਂ ਕੈਨੇਡਾ ਦੇ ਰਹਿਣ ਵਾਲੇ ਹਾਂ। ਮੇਰਾ ਬੱਚਾ ਹਰ ਇੱਕ ਵਸਤੂ ਨੂੰ ਸੁੱਟ ਦਿੰਦਾ ਹੈ। ਅਤੇ ਉਹ ਹਰ ਗੱਲ ਵਿੱਚ ਜਿੱਦ ਕਰਦਾ ਹੈ। ਓਸਨੂੰ ਕਿਸੇ ਨਾਲ਼ ਵੀ ਘੁਲਣਾ ਮਿਲਣਾ ਪਸੰਦ ਨਹੀਂ ਹੈ। ਇੱਕ ਦਿਨ ਮੇਰੀ ਇੱਕ ਫਰੈਡ ਨੇ ਮੈਨੂੰ ayush centre ਬਾਰੇ ਦਸਿਆ। ਜਿਸ ਨੂੰ ਮੈਂ ਫਿਰ ਗੂਗਲ ਤੇ ਸਰਚ ਕੀਤਾ। ਮੈਨੂੰ ਓਥੋਂ ਪਤਾ ਲੱਗਾ ਕਿ ਆਯੂਸ਼ ਕਲੀਨਿਕ ਇੱਕ ਬਹੁਤ ਵਧੀਆ ਕਲੀਨਿਕ ਹੈ। ਫ਼ਿਰ ਅਸੀਂ ਪੰਜਾਬ ਆ ਗਏ। ਏਥੇ ਆ ਕੇ ਮੈਂ ਮੇਰੇ ਬੱਚੇ ਨੂੰ ਆਯੂਸ਼ ਕਲੀਨਿਕ ਲੈ ਕੇ ਗਈ। ਜਿੱਥੇ ਮੇਰੇ ਬੱਚੇ ਨੂੰ ਆਯੂਸ਼ ਕਲੀਨਿਕ ਦੇ ਸਟਾਫ਼ ਮੈਂਬਰ ਨੇ ਦੇਖਿਆ ਅਤੇ ਕੁੱਝ ਟਾਇਮ ਮੇਰੇ ਬੱਚੇ ਦੀ ਥੈਰਪੀ ਕੀਤੀ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਬੱਚਾ ਠੀਕ ਹੋ ਜਾਏਗਾ। ਮੈਂ ਮੇਰੇ ਬੱਚੇ ਦੀ ਸੱਤ ਮਹੀਨੇ ਥੈਰਪੀ ਕਰਵਾਈ ਅਤੇ ਮੇਰਾ ਬੱਚਾ ਪਹਿਲਾਂ ਨਾਲੋਂ ਘੱਟ ਜ਼ਿੱਦ ਕਰਨ ਲੱਗਾ ਅਤੇ ਓਸਨੇ ਚੀਜਾਂ ਨੂੰ ਸੁੱਟਣਾ ਵੀ ਬੰਦ ਕਰ ਦਿੱਤਾ। ਆਯੂਸ਼ ਕਲੀਨਿਕ ਦੇ ਸਟਾਫ਼ ਮੈਂਬਰਾਂ ਨੇ ਮੇਰੇ ਬੱਚੇ ਦੀ speech therapy ਵੀ ਕੀਤੀ। ਜਿਸ ਨਾਲ਼ ਮੇਰਾ ਬੱਚਾ ਕੁੱਝ ਸ਼ਬਦ ਬੋਲਣ ਲੱਗ ਗਿਆ। ਮੈਨੂੰ ਇਹ ਸਭ ਵੇਖ ਕੇ ਬਹੁਤ ਖੁਸ਼ੀ ਹੋਈ। ਅਸੀਂ ਇਕ ਸਾਲ ਥੈਰਪੀ ਕਰਵਾਈ ਜਿਸ ਨਾਲ਼ ਅੱਜ ਮੇਰਾ ਬੱਚਾ normal ਬੱਚਿਆ ਵਰਗਾ ਹੋ ਗਿਆ ਹੈ ਅਤੇ ਹੁਣ ਉਹ ਸਭ ਨਾਲ਼ ਮਿਲ ਕੇ ਖੇਡਦਾ ਹੈ। ਹੁਣ ਓਸਨੇ ਬੋਲ ਕੇ ਚੀਜਾਂ ਨੂੰ ਦੱਸਣਾ ਵੀ ਸ਼ੁਰੂ ਕਰ ਦਿੱਤਾ ਹੈ। ਮਮਾ ਪਾਣੀ ਦੇਦੋ। ਐਪਲ ਖਾਣਾ etc। ਮੈਨੂੰ ਅਤੇ ਮੇਰੀ ਫੈਮਿਲੀ ਨੂੰ ਇਹ ਸਭ ਵੇਖ ਕੇ ਬਹੁਤ ਖੁਸ਼ੀ ਹੋਈ। Thank you all staff mambers । ~ Harpreet S
ਹੈਲੋ , ਮੈਂ ਮਾਹੀ ਹਾਂ .ਮੈਂ ਹੁਸ਼ਿਆਰਪੁਰ ਵਿੱਚ ਰਹਿੰਦੀ ਹਾਂ ਮੇਰੀ ਉਮਰ 15 ਸਾਲ ਹੈ . ਮੈਨੂੰ ਬਚਪਨ ਤੋਂ ਹੀ ਹੜਬੜਾਹਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਸਾਰਿਆਂ ਨੇ ਸਲਾਹ ਦਿੱਤੀ ਕਿ ਸਮਾਂ ਬੀਤਣ ਨਾਲ ਮੈਂ ਠੀਕ ਹੋ ਜਾਵਾਂਗਾ। ਬਚਪਨ ਵਿੱਚ ਇਹ ਮੇਰੇ ਲਈ ਇੱਕ ਛੋਟੀ ਜਿਹੀ ਸਮੱਸਿਆ ਸੀ ਪਰ ਜਿਵੇਂ-ਜਿਵੇਂ ਮੈਂ ਵੱਡਾ ਹੋਇਆ, ਇਹ ਮੈਨੂੰ ਇੱਕ ਵੱਡੀ ਸਮੱਸਿਆ ਜਾਪਦੀ ਹੈ। ਜਿਵੇਂ ਕਿ ਅਸੀਂ ਵੱਡੇ ਹੁੰਦੇ ਹਾਂ ਸਾਨੂੰ ਬਹੁਤ ਸਾਰੇ ਅਜਨਬੀਆਂ ਅਤੇ ਨਵੇਂ ਵਿਅਕਤੀਆਂ ਨਾਲ ਗੱਲਬਾਤ ਕਰਨ ਦੀ ਲੋੜ ਹੁੰਦੀ ਹੈ। ਦੁਕਾਨ 'ਤੇ ਕੁਝ ਮੰਗਣਾ ਵੀ ਮੇਰੇ ਲਈ ਬਹੁਤ ਵੱਡਾ ਕੰਮ ਸੀ ਜਿਸ ਨੂੰ ਮੈਂ ਹਮੇਸ਼ਾ ਅਸਫਲ ਕਰਦਾ ਹਾਂ। ਸਮੇਂ ਦੇ ਨਾਲ ਇਹ ਮੇਰੇ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਿਹਾ ਸੀ ਕਿਉਂਕਿ ਮੈਂ ਦੋਸਤ ਬਣਾਉਣ ਦੇ ਯੋਗ ਨਹੀਂ ਸੀ. ਇੱਕ ਰਿਸ਼ਤੇਦਾਰ ਨੇ ਸਾਨੂੰ ਇਸ ਆਯੂਸ਼ ਕੇਂਦਰ ਬਾਰੇ ਦੱਸਿਆ। ਮੈਂ ਸੈਸ਼ਨ ਲੈਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਥੈਰੇਪਿਸਟ ਨਾਲ ਆਰਾਮਦਾਇਕ ਮਹਿਸੂਸ ਕਰ ਰਿਹਾ ਸੀ। ਹੁਣ, ਲਗਭਗ ਇੱਕ ਮਹੀਨਾ ਹੋ ਗਿਆ ਹੈ, ਮੇਰੇ ਵਿੱਚ ਬਹੁਤ ਸੁਧਾਰ ਹੋਇਆ ਹੈ ਕਿ ਮੈਂ ਦੁਕਾਨਦਾਰਾਂ ਨਾਲ ਗੱਲ ਕਰਨ ਦੇ ਯੋਗ ਹਾਂ ਅਤੇ ਨਵੇਂ ਦੋਸਤ ਬਣਾਉਣ ਦੇ ਯੋਗ ਹਾਂ। ਮੇਰੇ ਬੋਲਣ ਅਤੇ ਬੋਲਣ ਦੀ ਦਰ ਵਿੱਚ ਬਹੁਤ ਸੁਧਾਰ ਹੋਇਆ ਹੈ। ਸਹੂਲਤਾਂ ਬਹੁਤ ਵਧੀਆ ਹਨ ਕਿਉਂਕਿ ਮੈਂ ਸੋਚਿਆ ਕਿ ਇੱਥੇ ਇੱਕ ਵਧੀਆ ਸਮਾਂ ਪ੍ਰਬੰਧਨ ਹੈ ਜੋ ਮੇਰੀ ਬਹੁਤ ਮਦਦ ਕਰਦਾ ਹੈ। ਸਮੇਂ-ਸਮੇਂ 'ਤੇ ਇਲਾਜ ਕੀਤੇ ਜਾਂਦੇ ਹਨ, ਜਿਸ ਨਾਲ ਟੈਲੀਫੋਨ ਸੰਚਾਰ, ਪੜ੍ਹਨ ਆਦਿ ਵਿਚ ਰੋਜ਼ਾਨਾ ਬੋਲਣ ਦੀਆਂ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ। ਮੈਂ ਇਸਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ ਜੋ ਬੋਲਣ ਵਿੱਚ ਸਮੱਸਿਆ ਨੂੰ ਪੜਾਅਵਾਰ ਕਰ ਰਿਹਾ ਹੈ ਕਿਉਂਕਿ ਇਸਨੇ ਮੈਨੂੰ ਇੰਨੇ ਥੋੜੇ ਸਮੇਂ ਵਿੱਚ ਠੀਕ ਕਰ ਦਿੱਤਾ ਹੈ। ~ Anmesh R
ਮੈਂ 15 ਦਿਨ ਪਹਿਲਾਂ ਆਪਣੇ ਬੇਟੇ ਨੂੰ ਉਸਦੇ ਅਸਪਸ਼ਟ ਭਾਸ਼ਣ ਲਈ ਆਯੂਸ਼ ਵਿਖੇ ਦਾਖਲ ਕਰਵਾਇਆ ਸੀ। ਉਸ ਦੀ ਜੀਭ ਦੀ ਟਾਈ ਸੀ ਜੋ ਸਰਜਰੀ ਦੁਆਰਾ ਹਟਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਸਾਨੂੰ ਸਲਾਹ ਦਿੱਤੀ ਗਈ ਸੀ ਕਿ ਜੀਭ ਦੀ ਟਾਈ ਛੱਡਣ ਤੋਂ ਬਾਅਦ ਬੋਲੀ ਆਪਣੇ ਆਪ ਠੀਕ ਹੋ ਜਾਵੇਗੀ ਪਰ ਅਜਿਹਾ ਕੁਝ ਨਹੀਂ ਹੋਇਆ ਇਸ ਲਈ ਅਸੀਂ ਸਪੀਚ ਥੈਰੇਪੀ ਸ਼ੁਰੂ ਕਰਨ ਬਾਰੇ ਸੋਚਿਆ। ਜਿਸ ਕਾਰਨ ਮੈਂ ਆਪਣੇ ਬੇਟੇ ਨੂੰ ਆਯੂਸ਼ ਵਿਖੇ ਦਾਖਲ ਕਰਵਾਇਆ। ਇਹ ਸੁਹਾਵਣਾ ਮਾਹੌਲ ਹੈ, ਅਤੇ ਜਿਸ ਤਰੀਕੇ ਨਾਲ ਥੈਰੇਪਿਸਟ ਨੇ ਮੈਨੂੰ ਮੇਰੇ ਬੱਚੇ ਦੀ ਸਮੱਸਿਆ ਅਤੇ ਬੋਲਣ ਵਿੱਚ ਜੀਭ ਦੀ ਟਾਈ ਦੀ ਭੂਮਿਕਾ ਬਾਰੇ ਸਮਝਾਇਆ .ਉਸਨੇ ਮੈਨੂੰ ਭਾਸ਼ਣ ਅਤੇ ਸਪੀਚ ਥੈਰੇਪੀ ਦੇ ਹਰ ਪਹਿਲੂ ਬਾਰੇ ਸਮਝਾਇਆ। ਅਸੀਂ ਇੱਕ ਹਫ਼ਤੇ ਦੇ ਅੰਦਰ-ਅੰਦਰ ਉਸਦੀ ਬੋਲਣ ਦੀ ਦਰ ਦੇ ਨਾਲ-ਨਾਲ ਸਪਸ਼ਟਤਾ ਵਿੱਚ ਤਬਦੀਲੀਆਂ ਨੂੰ ਵੇਖਣਾ ਸ਼ੁਰੂ ਕਰ ਦਿੱਤਾ... ਸਭ ਤੋਂ ਵਧੀਆ ਗੱਲ ਇਹ ਹੈ ਕਿ ਮੈਂ ਇੱਥੇ ਦੇਖ ਰਿਹਾ ਹਾਂ ਕਿ ਸਾਨੂੰ ਉਸਦੀ ਤਰੱਕੀ ਬਾਰੇ ਕਿਸੇ ਵੀ ਵੀਡੀਓ ਜਾਂ ਸਪੱਸ਼ਟੀਕਰਨ ਦੀ ਲੋੜ ਨਹੀਂ ਸੀ। ਜੋ ਹੁਨਰ ਉਹ ਇੱਥੇ ਸਿੱਖ ਰਿਹਾ ਸੀ, ਉਹ ਬਾਹਰੋਂ ਆਮ ਕੀਤਾ ਜਾ ਰਿਹਾ ਹੈ। 15 ਦਿਨਾਂ ਦੀ ਥੈਰੇਪੀ ਤੋਂ ਬਾਅਦ ਦੋਸਤ, ਪਰਿਵਾਰ ਅਤੇ ਰਿਸ਼ਤੇਦਾਰ ਹਰ ਕੋਈ ਉਸਦੀ ਬੋਲੀ ਵਿੱਚ ਸਕਾਰਾਤਮਕ ਬਦਲਾਅ ਦੇਖ ਸਕਦਾ ਹੈ। ਮੈਂ ਨਤੀਜੇ ਤੋਂ ਬਹੁਤ ਸੰਤੁਸ਼ਟ ਹਾਂ। ..ਪਰ ਕੁਝ ਅਧਿਕਾਰਤ ਮਾਮਲੇ ਲਈ ਸਾਨੂੰ ਦੂਜੇ ਸ਼ਹਿਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਬਦਕਿਸਮਤੀ ਨਾਲ ਆਯੂਸ਼ ਵਿਖੇ ਇਲਾਜ ਜਾਰੀ ਨਹੀਂ ਰੱਖ ਸਕਦੇ। ਮੇਰੇ ਬੱਚੇ ਨੂੰ ਇੰਨੇ ਧੀਰਜ ਨਾਲ ਪੇਸ਼ ਕਰਨ ਅਤੇ ਉਸਨੂੰ ਤਰੱਕੀ ਵੱਲ ਲਿਜਾਣ ਲਈ ਮੈਂ ਪੂਰੀ ਆਯੂਸ਼ ਟੀਮ ਦਾ ਧੰਨਵਾਦੀ ਹਾਂ। ਤੁਹਾਡਾ ਧੰਨਵਾਦ ਮੈਂ ਇਸ ਕੇਂਦਰ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ ~ Anita R
ਮੈਂ ਲਾਡੋਵਾਲ ਦਾ ਰਹਿਣ ਵਾਲਾ ਹਾਂ। ਮੇਰੇ ਬੱਚੇ ਦਾ ਨਾਂ ਹਰਤਾਜ ਹੈ। ਜੋ ਕਿ autism ਹੈ। ਮੇਰਾ ਬੱਚਾ ਇਕੱਲਾ ਰਹਿਣਾ ਪਸੰਦ ਕਰਦਾ ਹੈ। ਉਹ ਬਿਲਕੁਲ ਵੀ ਕਿਸੇ ਨਾਲ਼ ਘੁਲ ਮਿਲ ਕੇ ਨਹੀਂ ਰਹਿੰਦਾ ਅਤੇ ਉਹ ਬਿਲਕੁਲ ਸਾਂਤ ਰਹਿੰਦਾ ਹੈ। ਨਾ ਹੀ ਕੁਝ ਬੋਲਦਾ ਹੈ। ਮੇਰੇ ਬੱਚੇ ਨੂੰ ਅਸੀਂ ਕਾਫ਼ੀ hospitals ਅਤੇ ਕਲੀਨਿਕ ਤੇ ਵੀ ਦਿਖਾਇਆ ਜਿਥੋਂ ਕਿ ਬਹੁਤ ਦਵਾਈਆ ਖਵਾਈਆ। ਜਿਨ੍ਹਾਂ ਦੇ ਕਾਰਨ ਮੇਰਾ ਬੱਚਾ ਜ਼ਯਾਦਾ ਸੁਸਤ ਹੋ ਗਿਆ। ਇਕ ਦਿਨ ਮੇਰਾ ਦੋਸਤ ਮੇਰੇ ਘਰ ਆਇਆ ਅਤੇ ਉਸਨੇ ਮੇਰੇ ਬੱਚੇ ਦੀ ਇਹ ਹਾਲਤ ਵੇਖੀ ਅਤੇ ਓਹਨਾਂ ਨੇ ਮੈਨੂੰ ਆਯੂਸ਼ ਸੈਂਟਰ ਬਾਰੇ ਦੱਸਿਆ। ਫ਼ਿਰ ਮੈਂ ਇਹ ਗੱਲ ਆਪਣੀ ਫੈਮਿਲੀ ਨਾਲ਼ ਕੀਤੀ ਅਗਲੇ ਹੀ ਦਿਨ ਮੈਂ ਆਪਣੇ ਬੱਚੇ ਨੂੰ ਲੈ ਕੇ ਆਯੂਸ਼ ਸੈਂਟਰ ਗਿਆ। ਓਥੋਂ ਦੇ ਸਟਾਫ਼ ਨੇ ਮੇਰੇ ਬੱਚੇ ਨੂੰ ਵੇਖਿਆ ਅਤੇ ਉਸਦਾ treatment ਕੀਤਾ। ਮੈਨੂੰ ਫ਼ਿਰ ਸਟਾਫ਼ ਨੇ ਸਮਝਾਇਆ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਤੁਹਾਡਾ ਬੱਚਾ ਠੀਕ ਹੋ ਜਾਵੇਗਾ। ਮੈਨੂੰ ਪਹਿਲਾ ਤਾਂ ਯਕੀਨ ਨਾ ਹੋਇਆ ਅਤੇ ਫ਼ਿਰ ਚਾਰ ਮਹੀਨਿਆਂ ਬਾਅਦ ਥੈਰਪੀ ਤੋਂ ਬਾਅਦ ਮੈਨੂੰ ਮੇਰੇ ਬੱਚੇ ਵਿਚ ਬਦਲਾਅ ਮਹਿਸੂਸ ਹੋਇਆ। ਮੇਰੀ ਫੈਮਿਲੀ ਨੇ ਵੀ ਮੈਨੂੰ ਕਿਹਾ ਕਿ ਹੁਣ hartaj ਪਹਿਲਾ ਨਾਲੋਂ ਠੀਕ ਹੋ ਗਿਆ ਹੈ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ। ਮੈਂ ਇਕ ਸਾਲ ਆਪਣੇ ਬੱਚੇ ਦਾ ayush centre ਤੋਂ treatment ਕਰਵਾਇਆ। ਹੁਣ ਮੇਰਾ ਬੱਚਾ ਸਾਰੇ ਬੱਚਿਆ ਨਾਲ਼ ਘੁਲ ਮਿਲ ਕੇ ਰਹਿੰਦਾ ਹੈ ਅਤੇ ਸਾਰਿਆਂ ਨਾਲ਼ ਖੇਡਦਾ ਵੀ ਹੈ। ਉਸਦੀ ayush speech centre ਦੁਬਾਰਾ speech ਵੀ ਆ ਗਈ। ਜਿਸ ਕਰਕੇ ਉਸਨੇ ਅੱਜ ਪਾ ਪਾ, ਮਾ ਮਾ, ਕਾ ਕਾ ਸ਼ਬਦ ਬੋਲਣੇ ਸੁਰੂ ਕਰ ਦਿੱਤੇ ਹਨ।ayush centre ਬਹੁਤ ਹੀ ਵਧੀਆ centre ਹੈ। ਜਿਥੋਂ ਦਾ staff ਵੀ ਬਹੁਤ careful ਅਤੇ respectful ਹੈ। ਮੈਂ ਸਭ ਨੂੰ resquest ਕਰਦਾ ਹਾਂ। ਕਿ ਜਿਸ ਬੱਚੇ ਨੂੰ autism ਜਾਂ speech ਦੀ ਕੋਈ problem ਹੈ। ਉਹ ਇਕ ਵਾਰ ਆਯੂਸ਼ ਸੈਂਟਰ ਜ਼ਰੂਰ visit ਕਰਨ। THANK YOU ALL 🙏 ~ Karmjeet R
ਮੈਂ ਕਨੇਡਾ ਦਾ ਰਹਿਣ ਵਾਲਾ ਹਾਂ lਮੇਰੇ ਬੱਚੇ ਦੀ ਉਮਰ ਚਾਰ ਸਾਲ ਹੈ,ਉਹ ਨਾ ਤਾਂ ਖੇਡਦਾ ਹੈ,ਨਾ ਤਾਂ ਹੱਸਦਾ ਹੈ,ਨਾ ਤਾਂ ਚੰਗੀ ਤਰ੍ਹਾਂ ਬੋਲਦਾ ਹੈ,ਨਾ ਹੀ ਉਸਨੂੰ ਭੁੱਖ ਲੱਗਦੀ ਹੈ,ਨਾ ਹੀ ਭੁੱਖ ਲੱਗਣ ਤੇ ਉਹ ਦਸ ਪਾਂਦਾ ਹੈ ਕਿ ਉਸ ਨੂੰ ਭੁੱਖ ਲੱਗੀ ਹੈ l ਅਸੀਂ ਇਸ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ l ਅਸੀਂ ਇੰਡੀਆ ਆ ਕੇ ਡਾਕਟਰ ਨੂੰ ਦਿਖਾਉਣ ਦਾ ਫੈਸਲਾ ਕੀਤਾ। ਉਸਨੂੰ ਅਸੀਂ ਇੰਡੀਆ ਵਿੱਚ ਡਾਕਟਰ ਦੇ ਲੈ ਕੇ ਗਏ ਡਾਕਟਰ ਨੇ ਉਸ ਨੂੰ ਕੁਝ ਕੁਝ ਦਵਾਈਆਂ ਲਿਖ ਕੇ ਦੇ ਦਿੱਤੀਆਂ l ਜਦ ਵੀ ਅਸੀਂ ਬੱਚੇ ਨੂੰ ਦਵਾਈ ਪਿਲਾਉਂਦੇ ਸੀ ਉਹ ਸੋ ਜਾਂਦਾ ਸੀ, ਤਿੰਨ ਚਾਰ ਘੰਟੇ ਲਈ, ਫੇਰ ਮੈਨੂੰ ਕਿਸੇ ਨੇ ਦੱਸਿਆ ਇਸ ਤਰ੍ਹਾਂ ਦਵਾਈ ਦੇਣ ਨਾਲ ਉਸਦੇ ਦਿਮਾਗ ਤੇ ਅਸਰ ਪਵੇਗਾ l ਅਸੀ ਉਸਨੂੰ ਦੂਜੇ ਡਾਕਟਰ ਕੋਲ ਲੈ ਗਈ ਡਾਕਟਰ ਨੇ ਉਸਦਾ ਚੰਗੀ ਤਰ੍ਹਾਂ ਚੈੱਕ ਅਪ ਕਰਕੇ ਦੱਸਿਆ ਮੇਰੇ ਬੱਚੇ ਵਿੱਚ ਔਟਿਸਟਿਕ ਦੇ ਲਕਸ਼ਣ ਹਨ l ਇਸ ਨੂੰ ਥੈਰਪੀ ਦੀ ਲੋੜ ਹੈ ਨਾ ਕਿ ਦਵਾਈ ਦੀ l ਅਸੀਂ ਉਸ ਦੀ ਦਵਾਈ ਬੰਦ ਕਰ ਦਿੱਤੀ ਤੇ ਥੈਰਪੀ ਲੈਣ ਦਾ ਫੈਸਲਾ ਕੀਤਾ l ਮੈਂ ਇਹ ਚੀਜ਼ ਆਪਣੇ ਦੋਸਤ ਨਾਲ ਸਾਂਝਾ ਕਰਦੇ ਹੋਏ ਉਸ ਤੋਂ ਪੁੱਛਿਆ ਸਾਨੂੰ ਕਿੱਥੇ ਜਾਣਾ ਚਾਹੀਦਾ ਹੈ l ਉਸਨੇ ਸਾਨੂੰ ਆਯੂਸ਼ ਹੀਅਰਿੰਗ ਐਂਡ ਸਪੀਚ ਸੈਂਟਰ ਬਾਰੇ ਦੱਸਿਆ ਜੋ ਕੀ ਬਹੁਤ ਹੀ ਮਾਨਿਆ ਗਿਆ ਸੈਂਟਰ ਹੈ ਸਪੀਚ ਐਂਡ ਔਟੀਜਮ ਲਈ l ਅਸੀਂ ਆਪਣੇ ਬੱਚੇ ਨੂੰ ਆਯੂਸ਼ ਸੈਂਟਰ ਲੈ ਗਏ ਤੇ ਉਥੇ ਦੀ ਟੀਮ ਨੇ ਇਸ ਦੀ ਪੂਰੀ ਜਾਣਕਾਰੀ ਲੈਂਦਿਆਂ ਹੋਇਆ ਇਸ ਦਾ ਅਸੈਸਮੈਂਟ ਕਰਦੇ ਦੱਸਿਆ ਕਿ ਸਾਡਾ ਬੱਚਾ ਔਟਿਸਟਿਕ ਹੈ ਅਤੇ ਇਹ ਥੈਰਪੀ ਨਾਲ ਹੀ ਠੀਕ ਹੋ ਸਕਦਾ ਹੈ। ਅਸੀਂ ਸਮਾਂ ਨਾ ਗਵਾਂਦਿਆਂ ਹੋਇਆਂ ਉਸ ਦੀ ਥੈਰੇਪੀ ਸ਼ੁਰੂ ਕਰਵਾ ਦਿੱਤੀ ਅਤੇ ਦੋ ਤਿੰਨ ਮਹੀਨਿਆਂ ਬਾਅਦ ਹੀ ਮੈਨੂੰ ਆਪਣੇ ਬੱਚੇ ਵਿੱਚ ਫਰਕ ਨਜ਼ਰ ਆਣ ਲੱਗ ਪਿਆ l ਇਥੇ ਤੇ ਥੈਰਪਿਸਟ ਬਹੁਤ ਹੀ ਕੁਆਲੀਫਾਈਡ ਤੇ ਚੰਗੇ ਹਨ ਜੋ ਕਿ ਬੱਚਿਆਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਿਖਾਉਂਦੇ ਤੇ ਪਿਆਰ ਨਾਲ ਰੱਖਦੇ ਹਨ। ਅਸੀ ਆਯੂਸ਼ ਸਪੀਚ ਸੈਂਟਰ ਨੂੰ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਠੀਕ ਕਰ ਦਿੱਤਾ ਜਿਸ ਦਾ ਕ੍ਰੈਡਿਟ ਅਸੀ ਆਯੂਸ਼ ਸਪੀਚ ਸੈਂਟਰ ਨੂੰ ਦਿੰਦੇ ਹਾਂ l ~ THE E
ਮੈਂ ਤੁਹਾਡੇ ਨਾਲ ਆਪਣੇ ਬੱਚੇ ਦੇ journey ਦੱਸਣਾ ਚਾਹੁੰਦੀ ਹਾਂ ਜਿਸ ਨੂੰ misarticulation ਦੀ ਪ੍ਰੋਬਲਮ ਸੀ ਮੇਰਾ ਬੱਚਾ ਪੰਜ ਸਾਲ ਦਾ ਹੈ ਜਿਸ ਨੂੰ ਤੁਤਲਾ ਕੇ ਬੋਲਣ ਦੀ ਆਦਤ ਸੀ। ਮੈਂ ਪਹਿਲਾਂ ਤਾਂ ਇੰਨਾ ਜਿਆਦਾ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਸੋਚਦੀ ਸੀ ਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਤਾਂ ਅਕਸਰ ਉਹ ਤੋਤਲਾ ਕੇ ਬੋਲਦੇ ਨੇ ਪਰ ਮੇਰੇ ਬੱਚੇ ਦੀ ਉਮਰ ਵਧਦੀ ਗਈ ਪਰ ਉਸ ਦਾ ਤੋਤਲਾ ਕੇ ਬੋਲਣਾ ਬੰਦ ਨਹੀਂ ਹੋਇਆ ਉਹਨੂੰ ਉਹ ਸ਼ਬਦਾਂ ਨੂੰ ਬੋਲਣ ਵਿੱਚ ਦਿੱਕਤ ਆਉਂਦੀ ਸੀ ਜਿਹੜੇ ਗਲੇ ਤੇ ਜੀਭ ਰਾਹੀਂ ਬੋਲੇ ਜਾਂਦੇ ਨੇ ਜਿਵੇਂ ਕ,ਖ ,ਗ,ਘ,ਚ ,ਰ,ਲ,ਤ,ਥ,ਟ,ਇਹਨਾਂ ਸ਼ਬਦਾਂ ਨੂੰ ਉਹ ਗਲਤ ਹੀ ਬੋਲਦਾ ਸੀ ਸਕੂਲ ਵਿੱਚ ਉਸਦਾ ਬੱਚੇ ਮਜ਼ਾਕ ਉਡਾਉਂਦੇ ਸੀ ਮੇਰਾ ਬੱਚਾ ਕਿਸੇ ਨਾਲ ਗੱਲ ਨਹੀਂ ਕਰਦਾ ਸੀ ।ਉਸ ਦੀਆਂ ਸਕੂਲ ਵਿੱਚ ਵੀ ਸ਼ਿਕਾਇਤਾਂ ਆਉਣ ਲੱਗ ਗਈਆਂ ਕਿ ਉਸ ਦਾ ਸਹੀ ਨਾ ਬੋਲਣ ਦੇ ਕਾਰਨ ਉਸਦਾ ਰਿਜ਼ਲਟ ਮਾੜਾ ਆ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਉਹ ਸ਼ਬਦਾਂ ਨੂੰ ਬੋਲਦਾ ਸੀ ਤੇ ਉਸੇ ਤਰ੍ਹਾਂ ਲਿਖਦਾ ਸੀ ।ਫਿਰ ਮੈਂ ਸੋਚ ਲਿਆ ਕਿ ਮੈਂ ਆਪਣੇ ਬੱਚੇ ਦੀ ਦੀ ਸਪੀਚ ਨੂੰ ਠੀਕ ਕਰਵਾ ਕੇ ਹੀ ਰਹਿਣਾ ਹੈ। ਫਿਰ ਮੇਰੀ ਸਹੇਲੀ ਨੇ ਉਸ ਦੀ ਸਪੀਚ ਥੈਰੇਪੀ ਕਰਵਾਉਣ ਦੀ ਸਲਾਹ ਦਿੱਤੀ ਮੈਂ ਨੈਟ ਤੋਂ ਬੈਸਟ ਸਪੀਚ ਥੈਰੇਪੀ ਸੈਂਟਰ ਦਾ ਸਰਚ ਕੀਤਾ ਤੇ ਮੈਨੂੰ ayush centre ਬਾਰੇ ਪਤਾ ਚੱਲਿਆ। ਮੈਂ ayush ਸੈਂਟਰ ਦੇ ਬਹੁਤ reviews ਵੀ ਪੜੇ ਸੀ। ਤੇ ਮੈਨੂੰ ਭਰੋਸਾ ਸੀ ਕਿ ਮੇਰਾ ਬੱਚਾ ਉਥੇ ਜਾ ਕੇ ਠੀਕ ਹੋ ਜਾਵੇਗਾ ਬਿਲਕੁਲ ਠੀਕ ਬੋਲਣ ਲੱਗ ਜਾਵੇਗਾ। ਮੈਂ ਆਪਣੇ ਬੱਚੇ ਨੂੰ ਉੱਥੇ ਲੈ ਕੇ ਗਈ 6 ਮਹੀਨੇ ਦੀ ਥੈਰਪੀ ਤੋਂ ਬਾਅਦ ਮੇਰਾ ਬੱਚਾ ਜਿਹੜੇ ਸ਼ਬਦ ਨਹੀਂ ਬੋਲਦਾ ਸੀ ਅੱਜ ਉਹ clearਬੋਲ ਰਿਹਾ ਹੈ ਤੇ confident ਹੋ ਕੇ ਦੂਜਿਆਂ ਨਾਲ ਗੱਲ ਕਰਦਾ ਹੈ । thanks ਕਰਦੀ ਮੈਂ ayush centre ਦੀ ਟੀਮ ਦਾ ਜਿਨਾਂ ਦੇ ਮੇਰੇ ਬੱਚੇ ਦੀ ਸਪੀਚ ਬਿਲਕੁਲ clear ਕਰਤੀ। ਤੇ ਮੈਂ ਤੁਹਾਨੂੰ ਇਹੀ ਕਹਿਣਾ ਹੈ ਕਿ ਜੇ ਤੁਹਾਡੇ ਬੱਚੇ ਨੂੰ ਸਪੀਚ ਦੀ ਕੋਈ problem ਹੈ ਤਾਂ ਦੇਰੀ ਨਾ ਕਰੋ,ਇਕ ਵਾਰੀ ayush centre ਆ ਕੇ visit ਕਰੋ । ਤੇ ਆਪਣੇ ਬੱਚੇ ਦੀ problem ਦਾ ਹੱਲ ਪਾਓ। ~ ABHI
ਮੈਂ ਹੁਸ਼ਿਆਰਪੁਰ ਤੋਂ ਹਾਂ ਮੇਰੇ ਬੇਟੇ ਵੀਰ ਨੂੰ 3 ਸਾਲ ਦੀ ਉਮਰ ਵਿੱਚ ASD ਦਾ ਪਤਾ ਲੱਗਾ ਹੈ। ਆਯੂਸ਼ ਸੈਂਟਰ ਵਿੱਚ ਆਏ ਨੂੰ ਇੱਕ ਸਾਲ ਹੋ ਗਿਆ ਹੈ। ਅਸੀਂ ਉਸ ਵਿੱਚ ਬਹੁਤ ਬਦਲਾਅ ਦੇਖੇ ਹਨ। ਸਭ ਤੋਂ ਵੱਡੀ ਰਾਹਤ ਇਹ ਹੈ ਕਿ ਹੁਣ ਅਸੀਂ ਜਲਦੀ ਸੌਂ ਸਕਦੇ ਹਾਂ, ਸਰਦੀਆਂ ਵਿੱਚ ਪੱਖੇ ਬੰਦ ਰੱਖ ਸਕਦੇ ਹਾਂ ☺☺, ਉਹ ਸਾਡੇ ਹੁਕਮਾਂ ਦੀ ਪਾਲਣਾ ਕਰਦਾ ਹੈ, ਚੰਗੇ ਸਮਾਜਿਕ ਵਿਵਹਾਰ ਨੂੰ ਦਰਸਾਉਂਦਾ ਹੈ, ਅਤੇ ਹੁਣ ਚੀਕਣਾ ਅਤੇ ਚੀਕਣਾ ਨਹੀਂ ਹੈ..... ਪਰ ਸਾਡੇ ਘਰ ਵਿੱਚ ਸਿਰਫ ਉਸਦੇ ਮਿੱਠੇ ਬੋਲ ਹੀ ਵੱਜਦੇ ਹਨ . ਪਿਛਲੇ ਸਾਲ ਉਸਦੀ ਸਕੂਲੀ ਪੜ੍ਹਾਈ ਸਾਡੇ ਲਈ ਇੱਕ ਸੁਪਨਾ ਜਾਪਦੀ ਸੀ। ਇਸ ਮਹੀਨੇ ਉਸ ਨੇ ਆਮ ਸਕੂਲੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਸਮਰਦੀਪ ਨੂੰ ਵਿਹਾਰ ਅਤੇ ਬੁੱਧੀ ਦੇ ਮਾਮਲੇ ਵਿੱਚ ਆਪਣੇ ਸਕੂਲ ਵਿੱਚ ਮਿਲੇ 4 ਹੋਰ ਔਟਿਸਟਿਕ ਬੱਚਿਆਂ ਨਾਲੋਂ ਬਹੁਤ ਵਧੀਆ ਪਾਇਆ। ਉਹ ਕਹਿੰਦਾ ਹੈ, "ਸਮਰਦੀਪ ਇੱਕ ਬਹੁਤ ਹੀ ਤਿੱਖਾ ਅਤੇ ਬੁੱਧੀਮਾਨ ਬੱਚਾ ਹੈ।" ਇੱਕ ਮਾਪੇ ਹੋਣ ਦੇ ਨਾਤੇ ਅਸੀਂ ਹਰ ਛੋਟੇ ਬੱਚੇ ਨੂੰ ਟਰੈਕ ਕਰਨ ਦੇ ਯੋਗ ਹੁੰਦੇ ਹਾਂ। ਸਾਡੇ ਬੱਚੇ ਵਿੱਚ ਮਾਮੂਲੀ ਤਬਦੀਲੀਆਂ ਲਈ... ਸਾਡੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਜਦੋਂ ਦੂਸਰੇ ਵੀ ਇਹਨਾਂ ਤਬਦੀਲੀਆਂ ਨੂੰ ਦੇਖਦੇ ਹਨ... ਹੁਣ ਗੁਆਂਢੀ, ਸਕੂਲ ਦੇ ਅਧਿਆਪਕ, ਰਿਸ਼ਤੇਦਾਰ... ਹਰ ਸਰੀਰ ਉਸ ਵਿੱਚ ਤਬਦੀਲੀਆਂ ਨੂੰ ਨੋਟਿਸ ਕਰਦਾ ਹੈ। ਸਾਰਾ ਸਿਹਰਾ ਰਾਜੀਵ ਸਰ ਅਤੇ ਉਨ੍ਹਾਂ ਦੇ ਸਮਰਪਿਤ ਸਟਾਫ ਨੂੰ ਜਾਂਦਾ ਹੈ। ਉਹ ਬਹੁਤ ਗਿਆਨਵਾਨ ਅਤੇ ਸਹਿਯੋਗੀ ਹੈ। ਉਹ ਸਾਨੂੰ ਆਪਣਾ ਪਰਿਵਾਰ ਅਤੇ ਸਾਡੇ ਬੱਚੇ ਨੂੰ ਆਪਣਾ ਸਮਝਦਾ ਹੈ। ਅਸੀਂ ਵੀਰ ਦੇ ਉੱਜਵਲ ਭਵਿੱਖ ਲਈ ਬਹੁਤ ਆਸਵੰਦ ਹਾਂ ਜਦੋਂ ਰਾਜੀਵ ਸਰ ਉਸ ਦੇ ਭਵਿੱਖ ਦੇ ਮਾਰਗਦਰਸ਼ਕ ਹਨ। ਆਯੂਸ਼ ਟੀਮ ਦਾ ਧੰਨਵਾਦ। ~ Mamta R